ਕਾਨੂੰਨੀ ਮਸਲਾ ਆਪਣੇ ਆਪ ਵਿੱਚ ਔਖਾ ਹੁੰਦਾ ਹੈ। ਪਰ ਜਦੋਂ ਸਾਰੀ ਗੱਲ ਉਸ ਭਾਸ਼ਾ ਵਿੱਚ ਸਮਝਣੀ ਪਵੇ ਜਿਹੜੀ ਤੁਹਾਡੀ ਆਪਣੀ ਨਹੀਂ, ਤਾਂ ਬੋਝ ਦੁੱਗਣਾ ਹੋ ਜਾਂਦਾ ਹੈ। ਕਾਗਜ਼ ਉੱਤੇ ਦਸਤਖ਼ਤ ਕਰਨ ਤੋਂ ਪਹਿਲਾਂ ਤੁਹਾਨੂੰ ਪੂਰੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ।
Shim Law ਕੈਲਗਰੀ ਦੇ downtown ਵਿੱਚ ਹੈ। ਪਹਿਲੀ ਮੁਲਾਕਾਤ ਤੋਂ ਲੈ ਕੇ ਅਦਾਲਤ ਤੱਕ, ਤੁਸੀਂ ਪੰਜਾਬੀ ਵਿੱਚ ਗੱਲ ਕਰ ਸਕਦੇ ਹੋ। ਸਾਡੇ ਪੰਜ ਮੁੱਖ ਖੇਤਰ ਹਨ: ਪਰਿਵਾਰਕ ਕਾਨੂੰਨ ਤੇ ਤਲਾਕ, ਰੀਅਲ ਅਸਟੇਟ, ਬਿਜ਼ਨਸ ਕਾਨੂੰਨ, ਸਿਵਲ ਮੁਕੱਦਮੇਬਾਜ਼ੀ, ਅਤੇ ਰੁਜ਼ਗਾਰ ਕਾਨੂੰਨ।
ਸਲਾਹ ਲਈ ਫ਼ੋਨ: 403-476-2011
ਪਤਾ: 634 – 6 Ave SW, Unit #810, Calgary, AB
ਖੇਤਰ | ਆਮ ਮਾਮਲੇ |
|---|---|
ਅਲਬਰਟਾ ਵਿੱਚ ਤਲਾਕ, ਬੱਚਿਆਂ ਲਈ parenting time ਤੇ decision-making, child support, spousal support, ਜਾਇਦਾਦ ਦੀ ਵੰਡ, ਅਤੇ ਭਾਰਤ ਵਿੱਚ ਤਲਾਕ ਦੀ ਮਾਨਤਾ ਦਾ ਸਵਾਲ | |
ਘਰ ਦੀ ਖ਼ਰੀਦ-ਵੇਚ, Real Property Report, condo ਦੇ ਕਾਗਜ਼, mortgage ਤੇ refinancing, foreclosure, ਭਾਰਤ ਵਿੱਚ ਜਾਇਦਾਦ ਬਾਰੇ ਸਵਾਲ | |
ਕੰਪਨੀ ਰਜਿਸਟਰ ਕਰਨਾ, shareholder ਤੇ partnership agreement, ਕਾਰੋਬਾਰ ਦੀ ਖ਼ਰੀਦ-ਵੇਚ, commercial lease, trademark | |
ਇਕਰਾਰਨਾਮੇ ਦਾ ਝਗੜਾ, ਭਾਈਵਾਲ ਜਾਂ shareholder ਨਾਲ ਝਗੜਾ, ਕਾਰੋਬਾਰ ਖ਼ਰੀਦਣ ਮਗਰੋਂ ਦੇ ਮਸਲੇ, injunction ਤੇ ਜਾਇਦਾਦ ਰੋਕਣਾ | |
ਨੌਕਰੀ ਤੋਂ ਕੱਢਿਆ ਜਾਣਾ, severance, constructive dismissal, ਟਰੱਕ ਡਰਾਈਵਰਾਂ ਦੀ Driver Inc. ਗ਼ਲਤ ਸ਼੍ਰੇਣੀਬੰਦੀ, work permit ਵਾਲਿਆਂ ਦੇ ਹੱਕ |
ਇਸ ਤੋਂ ਇਲਾਵਾ ਅਸੀਂ ਇਮੀਗ੍ਰੇਸ਼ਨ, ਵਸੀਅਤ ਤੇ ਜਾਇਦਾਦ ਦੀ ਵੰਡ, notarization, ਅਤੇ ਫ਼ੌਜਦਾਰੀ ਬਚਾਅ ਵਿੱਚ ਵੀ ਮਦਦ ਕਰਦੇ ਹਾਂ। ਫ਼ੋਨ ਕਰ ਕੇ ਆਪਣੀ ਗੱਲ ਦੱਸੋ, ਅਸੀਂ ਸਹੀ ਵਕੀਲ ਨਾਲ ਮਿਲਾ ਦੇਵਾਂਗੇ।
ਅਲਬਰਟਾ ਵਿੱਚ ਤਲਾਕ ਉੱਤੇ ਫ਼ੈਡਰਲ Divorce Act ਅਤੇ ਸੂਬਾਈ Family Law Act ਲਾਗੂ ਹੁੰਦੇ ਹਨ। ਜਾਇਦਾਦ ਦੀ ਵੰਡ Family Property Act ਹੇਠ ਹੁੰਦੀ ਹੈ।
ਸਭ ਤੋਂ ਜ਼ਰੂਰੀ ਗੱਲ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ
ਕੈਨੇਡਾ ਵਿੱਚ ਲਿਆ ਤਲਾਕ ਕੈਨੇਡਾ ਵਿੱਚ ਪੂਰੀ ਤਰ੍ਹਾਂ ਜਾਇਜ਼ ਹੈ, ਪਰ ਭਾਰਤ ਵਿੱਚ ਇਹ ਆਪਣੇ ਆਪ ਮਾਨਤਾ ਪ੍ਰਾਪਤ ਨਹੀਂ ਹੁੰਦਾ। ਭਾਰਤੀ ਅਦਾਲਤਾਂ Y. Narasimha Rao ਵਾਲੇ ਫ਼ੈਸਲੇ ਅਤੇ CPC ਦੀ ਧਾਰਾ 13 ਅਨੁਸਾਰ ਵੇਖਦੀਆਂ ਹਨ ਕਿ ਤਲਾਕ ਦਾ ਆਧਾਰ ਭਾਰਤੀ ਕਾਨੂੰਨ ਵਿੱਚ ਵੀ ਮੌਜੂਦ ਹੈ ਜਾਂ ਨਹੀਂ।
ਇੱਥੇ ਹੀ ਅਸਲ ਮੁਸ਼ਕਲ ਹੈ। ਅਲਬਰਟਾ ਵਿੱਚ ਜ਼ਿਆਦਾਤਰ ਤਲਾਕ “ਇੱਕ ਸਾਲ ਦੀ ਵੱਖਰੀ ਰਿਹਾਇਸ਼” ਦੇ ਆਧਾਰ ਉੱਤੇ ਹੁੰਦੇ ਹਨ, ਪਰ Hindu Marriage Act ਵਿੱਚ ਇਹ ਆਧਾਰ ਹੈ ਹੀ ਨਹੀਂ। ਇਸੇ ਤਰ੍ਹਾਂ ਜੇ ਦੂਜੀ ਧਿਰ ਅਦਾਲਤ ਵਿੱਚ ਹਾਜ਼ਰ ਹੀ ਨਾ ਹੋਈ ਹੋਵੇ (ex parte), ਤਾਂ ਭਾਰਤ ਵਿੱਚ ਮਾਨਤਾ ਮਿਲਣੀ ਹੋਰ ਵੀ ਔਖੀ ਹੋ ਜਾਂਦੀ ਹੈ।
ਨਤੀਜਾ ਇਹ ਹੋ ਸਕਦਾ ਹੈ ਕਿ ਤੁਸੀਂ ਕੈਨੇਡਾ ਵਿੱਚ ਤਲਾਕਸ਼ੁਦਾ ਹੋ ਪਰ ਭਾਰਤ ਵਿੱਚ ਕਾਗਜ਼ਾਂ ਮੁਤਾਬਕ ਵਿਆਹੇ ਹੋਏ। ਜੇ ਭਾਰਤ ਵਿੱਚ ਜਾਇਦਾਦ ਹੈ, ਜਾਂ ਦੁਬਾਰਾ ਵਿਆਹ ਦੀ ਸੋਚ ਹੈ, ਤਾਂ ਇਹ ਗੱਲ ਸ਼ੁਰੂ ਵਿੱਚ ਹੀ ਸੋਚਣੀ ਚਾਹੀਦੀ ਹੈ, ਬਾਅਦ ਵਿੱਚ ਨਹੀਂ।
ਪੂਰੀ ਜਾਣਕਾਰੀ ਪੰਜਾਬੀ ਵਿੱਚ: ਕੈਲਗਰੀ ਤਲਾਕ ਵਕੀਲ | ਵਿਚੋਲਗੀ (mediation) | spousal support | ਮੁਫ਼ਤ online calculator
BC ਅਤੇ Ontario ਦੇ ਮੁਕਾਬਲੇ ਇਹ ਵੱਡੀ ਬੱਚਤ ਹੈ। ਅਲਬਰਟਾ ਵਿੱਚ ਨਾ land transfer tax ਹੈ ਅਤੇ ਨਾ ਹੀ ਵਿਦੇਸ਼ੀ ਖ਼ਰੀਦਦਾਰਾਂ ਉੱਤੇ ਕੋਈ ਵਾਧੂ ਸੂਬਾਈ ਟੈਕਸ। ਸਿਰਫ਼ land title registration fee ਲੱਗਦੀ ਹੈ: 20 ਅਕਤੂਬਰ 2024 ਤੋਂ ਹਰ $5,000 ਕੀਮਤ ਪਿੱਛੇ $5, title ਅਤੇ mortgage ਦੋਵਾਂ ਲਈ ਵੱਖ-ਵੱਖ।
ਟਾਈਟਲ ਇਨਸ਼ੋਰੈਂਸ (Title Insurance), RPR ਦਾ ਪੂਰਾ ਬਦਲ ਨਹੀਂ ਹੈ। ਟਾਈਟਲ ਇਨਸ਼ੋਰੈਂਸ (Title Insurance) ਮੁੱਖ ਤੌਰ ’ਤੇ ਪੁਰਾਣੇ ਟਾਈਟਲ ਅਤੇ ਓਨਰਸ਼ਿਪ ਰਿਕਾਰਡਜ਼ ਨਾਲ ਜੁੜੇ ਮਸਲਿਆਂ ਨੂੰ ਕਵਰ ਕਰਦੀ ਹੈ। ਇਹ ਆਮ ਤੌਰ ’ਤੇ ਇਹ ਵੈਰੀਫਾਈ ਨਹੀਂ ਕਰਦੀ ਕਿ ਗੈਰਾਜ ਜਾਂ ਫੈਂਸ ਗੁਆਂਢੀ ਦੀ ਜ਼ਮੀਨ ਵਿੱਚ ਤਾਂ ਨਹੀਂ ਆ ਰਹੇ, ਜਾਂ ਡੈਕ ਮਿਊਂਸਪਲ ਬਾਇਲਾਅਜ਼ ਦੇ ਅਨੁਸਾਰ ਹੈ ਜਾਂ ਨਹੀਂ।ਜੇ ਤੁਸੀਂ RPR ਦੀ ਥਾਂ ਟਾਈਟਲ ਇਨਸ਼ੋਰੈਂਸ ਸਵੀਕਾਰ ਕਰਦੇ ਹੋ, ਤਾਂ ਅਜਿਹੇ ਫਿਜ਼ੀਕਲ ਜਾਂ ਬਾਇਲਾਅ-ਰਿਲੇਟਿਡ ਮਸਲੇ ਤੁਹਾਡੇ ਲਈ ਜ਼ਿੰਮੇਵਾਰੀ ਬਣ ਸਕਦੇ ਹਨ। ਇਸ ਤੋਂ ਇਲਾਵਾ, ਜਦੋਂ ਤੁਸੀਂ ਪ੍ਰਾਪਰਟੀ ਅੱਗੇ ਵੇਚੋਗੇ, ਤਾਂ ਨਵਾਂ ਬਾਇਅਰ ਫਿਰ ਵੀ RPR ਦੀ ਮੰਗ ਕਰ ਸਕਦਾ ਹੈ।
FEMA ਦੇ ਨਿਯਮਾਂ ਅਨੁਸਾਰ NRI ਅਤੇ OCI ਭਾਰਤ ਵਿੱਚ ਖੇਤੀ ਵਾਲੀ ਜ਼ਮੀਨ, plantation ਜਾਂ farmhouse ਖ਼ਰੀਦ ਨਹੀਂ ਸਕਦੇ। ਰਿਹਾਇਸ਼ੀ ਅਤੇ ਵਪਾਰਕ ਜਾਇਦਾਦ ਖ਼ਰੀਦ ਸਕਦੇ ਹਨ। ਖੇਤੀ ਵਾਲੀ ਜ਼ਮੀਨ ਵਿਰਾਸਤ ਵਿੱਚ ਮਿਲ ਸਕਦੀ ਹੈ।
ਇਹ ਗੱਲ ਪੰਜਾਬੀ ਪਰਿਵਾਰਾਂ ਲਈ ਖ਼ਾਸ ਅਹਿਮ ਹੈ ਕਿਉਂਕਿ ਬਹੁਤਿਆਂ ਕੋਲ ਪਿੰਡ ਵਿੱਚ ਜ਼ਮੀਨ ਹੈ। ਕਿਸੇ ਹੋਰ ਦੇ ਨਾਮ ਉੱਤੇ ਜ਼ਮੀਨ ਲੈ ਕੇ ਨਿਯਮਾਂ ਤੋਂ ਬਚਣ ਦੀ ਕੋਸ਼ਿਸ਼ (benami) ਬਹੁਤ ਮਹਿੰਗੀ ਪੈ ਸਕਦੀ ਹੈ। ਨਾਲ ਹੀ, NRO ਖਾਤੇ ਵਿੱਚੋਂ ਹਰ ਵਿੱਤੀ ਸਾਲ USD 1 ਮਿਲੀਅਨ ਤੱਕ ਹੀ ਬਾਹਰ ਭੇਜਿਆ ਜਾ ਸਕਦਾ ਹੈ, ਅਤੇ ਇਸ ਲਈ Form 15CA ਤੇ 15CB ਚਾਹੀਦੇ ਹਨ।
ਨੋਟ: Shim Law ਅਲਬਰਟਾ ਵਿੱਚ ਵਕਾਲਤ ਕਰਦੀ ਹੈ, ਭਾਰਤ ਵਿੱਚ ਨਹੀਂ। ਭਾਰਤ ਵਾਲੇ ਪਾਸੇ ਲਈ ਤੁਹਾਨੂੰ ਉੱਥੋਂ ਦਾ ਵਕੀਲ ਚਾਹੀਦਾ ਹੋਵੇਗਾ, ਪਰ ਅਸੀਂ ਦੱਸ ਸਕਦੇ ਹਾਂ ਕਿ ਕੈਨੇਡਾ ਵਾਲੇ ਪਾਸਿਓਂ ਕਿਹੜੇ ਕਾਗਜ਼ ਚਾਹੀਦੇ ਹੋਣਗੇ।
ਕੈਲਗਰੀ ਦੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਸਾਰੇ ਲੋਕ ਆਪਣਾ ਕਾਰੋਬਾਰ ਚਲਾਉਂਦੇ ਹਨ: ਟਰੱਕਿੰਗ ਕੰਪਨੀਆਂ, gas station ਤੇ convenience store, construction, ਰੈਸਟੋਰੈਂਟ, security, ਅਤੇ ਸਫ਼ਾਈ ਸੇਵਾਵਾਂ।
ਅਲਬਰਟਾ ਨੇ ਇਹ ਸ਼ਰਤ ਹਟਾ ਦਿੱਤੀ ਹੈ ਕਿ ਕੰਪਨੀ ਦੇ director ਕੈਨੇਡਾ ਦੇ ਵਾਸੀ ਹੋਣ। ਇਸ ਲਈ ਜੇ ਮਾਲਕ ਅਜੇ ਭਾਰਤ ਵਿੱਚ ਹੀ ਹੈ, ਤਾਂ ਵੀ ਇੱਥੇ ਕੰਪਨੀ ਬਣ ਸਕਦੀ ਹੈ।
Shareholder agreement ਬਾਰੇ ਇੱਕ ਸਾਫ਼ ਗੱਲ: ਸਾਡੇ ਭਾਈਚਾਰੇ ਵਿੱਚ ਕਾਰੋਬਾਰ ਅਕਸਰ ਰਿਸ਼ਤੇਦਾਰਾਂ, ਪਿੰਡ ਵਾਲਿਆਂ ਜਾਂ ਜਾਣ-ਪਛਾਣ ਵਾਲਿਆਂ ਨਾਲ ਸ਼ੁਰੂ ਹੁੰਦਾ ਹੈ, ਇਸ ਕਰਕੇ ਕਾਗਜ਼ ਦੀ ਗੱਲ ਕਰਨੀ ਓਪਰੀ ਲੱਗਦੀ ਹੈ। ਪਰ ਸਾਡਾ ਤਜਰਬਾ ਉਲਟਾ ਹੈ: ਰਿਸ਼ਤੇ ਉਦੋਂ ਖ਼ਰਾਬ ਹੁੰਦੇ ਹਨ ਜਦੋਂ ਮਸਲਾ ਖੜ੍ਹਾ ਹੋਣ ਵੇਲੇ ਕੋਈ ਤੈਅ ਨਿਯਮ ਨਹੀਂ ਹੁੰਦਾ।
ਇਹ ਉਹ ਝਗੜੇ ਹਨ ਜਿੱਥੇ ਸਵਾਲ ਇਹ ਹੈ ਕਿ ਠੀਕ ਕੌਣ ਹੈ: ਇਕਰਾਰਨਾਮਾ, ਭਾਈਵਾਲ ਜਾਂ shareholder ਨਾਲ ਝਗੜਾ, ਕਾਰੋਬਾਰ ਖ਼ਰੀਦਣ ਮਗਰੋਂ ਦੇ ਮਸਲੇ, ਜਾਂ commercial lease ਦਾ ਵਿਵਾਦ।
ਦੋ ਸਾਲ ਦੀ ਹੱਦ ਯਾਦ ਰੱਖੋ
ਅਲਬਰਟਾ ਦੇ Limitations Act ਅਨੁਸਾਰ ਨੁਕਸਾਨ ਦਾ ਪਤਾ ਲੱਗਣ ਤੋਂ ਦੋ ਸਾਲਾਂ ਦੇ ਅੰਦਰ ਕੇਸ ਪਾਉਣਾ ਪੈਂਦਾ ਹੈ, ਅਤੇ ਘਟਨਾ ਤੋਂ ਵੱਧ ਤੋਂ ਵੱਧ ਦਸ ਸਾਲ। ਸਮਾਂ ਲੰਘ ਜਾਣ ਮਗਰੋਂ, ਭਾਵੇਂ ਸਾਰੇ ਸਬੂਤ ਤੁਹਾਡੇ ਕੋਲ ਹੋਣ, ਅਦਾਲਤ ਆਮ ਤੌਰ ਉੱਤੇ ਕੇਸ ਨਹੀਂ ਸੁਣਦੀ।
ਅਸੀਂ ਵਾਰ-ਵਾਰ ਇਹੀ ਸੁਣਦੇ ਹਾਂ: “ਪਹਿਲਾਂ ਆਪਸ ਵਿੱਚ ਗੱਲ ਕਰ ਲੈਂਦੇ ਹਾਂ”, “ਉਹ ਕਹਿੰਦਾ ਅਗਲੇ ਮਹੀਨੇ ਦੇ ਦੇਵਾਂਗਾ”, “ਆਪਣੇ ਬੰਦੇ ਨਾਲ ਕੀ ਲੜਨਾ”। ਦੋ ਸਾਲ ਇਸੇ ਤਰ੍ਹਾਂ ਲੰਘ ਜਾਂਦੇ ਹਨ। ਜੇ ਇੱਕ ਸਾਲ ਤੋਂ ਵੱਧ ਹੋ ਗਿਆ ਹੈ, ਹੋਰ ਉਡੀਕ ਨਾ ਕਰੋ।
WhatsApp ਦੀ ਗੱਲਬਾਤ, e-transfer ਦੇ screenshot ਅਤੇ voice message ਅਲਬਰਟਾ ਦੀ ਅਦਾਲਤ ਵਿੱਚ ਸਬੂਤ ਵਜੋਂ ਵਰਤੇ ਜਾ ਸਕਦੇ ਹਨ। ਬੱਸ ਕੁਝ ਵੀ ਮਿਟਾਓ ਨਾ, ਫ਼ੋਨ ਬਦਲਣ ਤੋਂ ਪਹਿਲਾਂ backup ਲੈ ਲਵੋ, ਅਤੇ ਪੇਸ਼ ਕਰਨ ਤੋਂ ਪਹਿਲਾਂ ਆਪ ਕੋਈ ਤਬਦੀਲੀ ਨਾ ਕਰੋ।
ਸਾਡੇ ਭਾਈਚਾਰੇ ਵੱਲੋਂ ਸਭ ਤੋਂ ਵੱਧ ਫ਼ੋਨ ਇਸੇ ਬਾਰੇ ਆਉਂਦੇ ਹਨ, ਇਸ ਲਈ ਇਹ ਹਿੱਸਾ ਥੋੜ੍ਹਾ ਲੰਮਾ ਹੈ।
ਮੁਆਵਜ਼ੇ ਦੀਆਂ ਦੋ ਪਰਤਾਂ ਹੁੰਦੀਆਂ ਹਨ। ਕੰਪਨੀ ਸਿਰਫ਼ ਪਹਿਲੀ ਦੱਸਦੀ ਹੈ।
ਨੌਕਰੀ ਦਾ ਸਮਾਂ | ਕਾਨੂੰਨ ਮੁਤਾਬਕ ਘੱਟੋ-ਘੱਟ notice |
|---|---|
90 ਦਿਨ ਤੋਂ ਵੱਧ, 2 ਸਾਲ ਤੋਂ ਘੱਟ | 1 ਹਫ਼ਤਾ |
2 ਸਾਲ ਤੋਂ 4 ਸਾਲ ਤੋਂ ਘੱਟ | 2 ਹਫ਼ਤੇ |
4 ਸਾਲ ਤੋਂ 6 ਸਾਲ ਤੋਂ ਘੱਟ | 4 ਹਫ਼ਤੇ |
6 ਸਾਲ ਤੋਂ 8 ਸਾਲ ਤੋਂ ਘੱਟ | 5 ਹਫ਼ਤੇ |
8 ਸਾਲ ਤੋਂ 10 ਸਾਲ ਤੋਂ ਘੱਟ | 6 ਹਫ਼ਤੇ |
10 ਸਾਲ ਜਾਂ ਵੱਧ | 8 ਹਫ਼ਤੇ |
ਇਹ ਸੂਚੀ ਘੱਟੋ-ਘੱਟ ਹੈ, ਵੱਧ ਤੋਂ ਵੱਧ ਨਹੀਂ
ਜੇ ਤੁਹਾਡੇ ਇਕਰਾਰਨਾਮੇ ਵਿੱਚ ਸਾਫ਼ ਤੇ ਜਾਇਜ਼ termination clause ਨਹੀਂ ਹੈ, ਤਾਂ common law ਹੇਠ ਤੁਹਾਨੂੰ “reasonable notice” ਦਾ ਹੱਕ ਹੈ, ਜੋ ਅਕਸਰ ਕਿਤੇ ਵੱਧ ਹੁੰਦਾ ਹੈ। ਅਦਾਲਤ ਤੁਹਾਡੀ ਉਮਰ, ਅਹੁਦਾ, ਨੌਕਰੀ ਦਾ ਸਮਾਂ ਅਤੇ ਨਵੀਂ ਨੌਕਰੀ ਮਿਲਣ ਦੀ ਔਖ ਵੇਖਦੀ ਹੈ।
ਜੇ ਇਸ ਪੰਨੇ ਤੋਂ ਸਿਰਫ਼ ਇੱਕ ਗੱਲ ਯਾਦ ਰੱਖਣੀ ਹੈ: severance agreement ਉੱਤੇ ਦਸਤਖ਼ਤ ਕਰਨ ਤੋਂ ਪਹਿਲਾਂ ਵਕੀਲ ਨੂੰ ਵਿਖਾਓ। ਦਸਤਖ਼ਤ ਹੋਣ ਮਗਰੋਂ ਪਿੱਛੇ ਮੁੜਨਾ ਬਹੁਤ ਔਖਾ ਹੈ।
ਜੇ ਤੁਹਾਡਾ work permit ਕਿਸੇ ਖ਼ਾਸ employer ਨਾਲ ਜੁੜਿਆ ਹੈ, ਤਾਂ ਨੌਕਰੀ ਜਾਣ ਦਾ ਅਸਰ ਸਿੱਧਾ ਤੁਹਾਡੇ ਇੱਥੇ ਰਹਿਣ ਦੇ ਹੱਕ ਉੱਤੇ ਪੈਂਦਾ ਹੈ। ਰੁਜ਼ਗਾਰ ਕਾਨੂੰਨ ਦੇ ਦਾਅਵੇ ਦੀ ਆਪਣੀ ਮਿਆਦ ਹੈ ਅਤੇ ਇਮੀਗ੍ਰੇਸ਼ਨ ਦੇ ਹੱਲ ਦੀ ਆਪਣੀ। ਦੋਵੇਂ ਇਕੱਠੇ ਸੋਚਣੇ ਪੈਂਦੇ ਹਨ।
ਇਹ ਵੀ ਯਾਦ ਰੱਖੋ: ਅਲਬਰਟਾ ਵਿੱਚ ਕੋਈ employment agency ਕਿਸੇ temporary foreign worker ਤੋਂ ਨੌਕਰੀ ਲੱਭਣ ਦੀ ਫ਼ੀਸ ਨਹੀਂ ਲੈ ਸਕਦੀ, ਨਾ ਹੀ bond ਜਾਂ ਜਮ੍ਹਾਂ ਰਕਮ ਮੰਗ ਸਕਦੀ ਹੈ। ਏਜੰਸੀ ਦਾ ਲਾਇਸੈਂਸ ਹੋਣਾ ਵੀ ਲਾਜ਼ਮੀ ਹੈ। ਜੇ ਕਿਸੇ ਨੇ ਫ਼ੀਸ ਲਈ ਹੈ, ਉਹ ਵਾਪਸ ਮਿਲ ਸਕਦੀ ਹੈ।
ਤੁਸੀਂ ਹੇਠਾਂ ਦਿੱਤੇ ਪਤੇ ਤੇ ਸਾਨੂੰ ਮਿਲ ਸਕਦੇ ਹੋ :
634 – 6 Ave SW (Unit #810) Calgary, AB
ਅੱਜ ਹੀ ਕਾਲ ਕਰੋ : 403-476-2011 (Ext. 101)
ਸਵਾਲ: ਕੀ ਸਾਰੀ ਗੱਲ ਪੰਜਾਬੀ ਵਿੱਚ ਹੋ ਸਕਦੀ ਹੈ?
ਜਵਾਬ: ਜੀ ਹਾਂ। ਸਲਾਹ, ਕਾਗਜ਼ਾਂ ਦੀ ਵਿਆਖਿਆ ਅਤੇ ਰੋਜ਼ਾਨਾ ਦੀ ਗੱਲਬਾਤ ਪੰਜਾਬੀ ਵਿੱਚ ਹੋ ਸਕਦੀ ਹੈ। ਅਦਾਲਤ ਵਿੱਚ ਦਾਖ਼ਲ ਹੋਣ ਵਾਲੇ ਕਾਗਜ਼ English ਵਿੱਚ ਹੀ ਹੁੰਦੇ ਹਨ, ਪਰ ਉਹ ਅਸੀਂ ਤਿਆਰ ਕਰਦੇ ਹਾਂ ਅਤੇ ਤੁਹਾਨੂੰ ਇੱਕ-ਇੱਕ ਗੱਲ ਸਮਝਾਉਂਦੇ ਹਾਂ। ਜੇ ਅਦਾਲਤ ਜਾਣਾ ਪਵੇ ਤਾਂ ਅਦਾਲਤ ਵੱਲੋਂ ਮਾਨਤਾ ਪ੍ਰਾਪਤ ਦੁਭਾਸ਼ੀਆ ਦਾ ਪ੍ਰਬੰਧ ਕਰਦੇ ਹਾਂ।
ਸਵਾਲ: ਪਹਿਲੀ ਸਲਾਹ ਦੀ ਫ਼ੀਸ ਹੁੰਦੀ ਹੈ?
ਜਵਾਬ: ਖੇਤਰ ਮੁਤਾਬਕ ਵੱਖਰਾ ਹੁੰਦਾ ਹੈ, ਇਸ ਲਈ ਸਮਾਂ ਲੈਂਦੇ ਵੇਲੇ ਪੁੱਛ ਲਵੋ। ਤੁਹਾਡੇ ਆਉਣ ਤੋਂ ਪਹਿਲਾਂ ਹੀ ਅਸੀਂ ਫ਼ੀਸ ਸਾਫ਼ ਦੱਸ ਦਿੰਦੇ ਹਾਂ।
ਸਵਾਲ: ਵਕੀਲ ਦੀ ਫ਼ੀਸ ਕਿਵੇਂ ਬਣਦੀ ਹੈ?
ਜਵਾਬ: ਆਮ ਤੌਰ ਉੱਤੇ ਤਿੰਨ ਤਰੀਕੇ: ਘੰਟੇ ਦੇ ਹਿਸਾਬ (ਮੁਕੱਦਮੇ ਤੇ ਪਰਿਵਾਰਕ ਕੇਸਾਂ ਵਿੱਚ), ਤੈਅ ਫ਼ੀਸ (ਜਿਵੇਂ ਕੰਪਨੀ ਰਜਿਸਟਰ ਕਰਨਾ, ਘਰ ਦੀ ਰਜਿਸਟਰੀ, ਵਸੀਅਤ, ਇਕਰਾਰਨਾਮੇ ਦੀ ਪੜਚੋਲ), ਅਤੇ ਪੜਾਅਵਾਰ ਫ਼ੀਸ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲਿਖ ਕੇ ਦੱਸ ਦਿੰਦੇ ਹਾਂ।
ਸਵਾਲ: ਮੈਂ ਭਾਰਤ ਵਿੱਚ ਹਾਂ, ਕੀ ਤੁਹਾਡੀ ਸੇਵਾ ਲੈ ਸਕਦਾ ਹਾਂ?
ਜਵਾਬ: ਜੀ ਹਾਂ। ਬਹੁਤੇ ਗਾਹਕ video call ਅਤੇ electronic ਕਾਗਜ਼ਾਂ ਰਾਹੀਂ ਜ਼ਿਆਦਾਤਰ ਕੰਮ ਮੁਕਾ ਲੈਂਦੇ ਹਨ। ਜਿਨ੍ਹਾਂ ਕਾਗਜ਼ਾਂ ਉੱਤੇ ਸਾਹਮਣੇ ਬੈਠ ਕੇ ਦਸਤਖ਼ਤ ਜਾਂ notarization ਚਾਹੀਦੀ ਹੈ, ਉਹ ਕੈਨੇਡੀਅਨ ਹਾਈ ਕਮਿਸ਼ਨ ਜਾਂ apostille ਰਾਹੀਂ ਹੋ ਸਕਦੇ ਹਨ।
ਸਵਾਲ: ਕੀ ਕੈਨੇਡਾ ਦਾ ਤਲਾਕ ਭਾਰਤ ਵਿੱਚ ਮੰਨਿਆ ਜਾਵੇਗਾ?
ਜਵਾਬ: ਆਪਣੇ ਆਪ ਨਹੀਂ। ਭਾਰਤੀ ਅਦਾਲਤਾਂ ਵੇਖਦੀਆਂ ਹਨ ਕਿ ਤਲਾਕ ਦਾ ਆਧਾਰ ਭਾਰਤੀ ਕਾਨੂੰਨ ਵਿੱਚ ਵੀ ਹੈ ਜਾਂ ਨਹੀਂ, ਅਤੇ ਕੀ ਦੂਜੀ ਧਿਰ ਅਦਾਲਤ ਵਿੱਚ ਹਾਜ਼ਰ ਹੋਈ ਸੀ। “ਇੱਕ ਸਾਲ ਦੀ ਵੱਖਰੀ ਰਿਹਾਇਸ਼” ਵਾਲਾ ਆਧਾਰ Hindu Marriage Act ਵਿੱਚ ਨਹੀਂ ਹੈ, ਇਸ ਲਈ ਇਹ ਅਸਲ ਮਸਲਾ ਹੈ। ਸ਼ੁਰੂ ਵਿੱਚ ਹੀ ਸਲਾਹ ਲਵੋ।
ਸਵਾਲ: ਕੰਪਨੀ ਕਹਿੰਦੀ ਹੈ ਆਪਣੀ corporation ਬਣਾ ਲੈ, ਫਿਰ ਕੰਮ ਦੇਵਾਂਗੇ। ਕੀ ਇਹ ਠੀਕ ਹੈ?
ਜਵਾਬ: ਇਸ ਨੂੰ Driver Inc. ਕਹਿੰਦੇ ਹਨ ਅਤੇ ਇਸ ਨਾਲ ਤੁਸੀਂ EI, ਸੱਟ ਦੀ ਕਵਰੇਜ, ਛੁੱਟੀ ਦੀ ਤਨਖ਼ਾਹ ਅਤੇ ਕੱਢੇ ਜਾਣ ਉੱਤੇ ਮਿਲਣ ਵਾਲਾ severance ਗੁਆ ਬੈਠਦੇ ਹੋ, ਅਤੇ CRA ਬਾਅਦ ਵਿੱਚ ਪਿਛਲੇ ਸਾਲਾਂ ਦਾ ਟੈਕਸ ਮੰਗ ਸਕਦਾ ਹੈ। ਫ਼ੈਡਰਲ ਸਰਕਾਰ ਹੁਣ ਇਸ ਉੱਤੇ ਸਖ਼ਤੀ ਕਰ ਰਹੀ ਹੈ। ਦਸਤਖ਼ਤ ਕਰਨ ਤੋਂ ਪਹਿਲਾਂ ਸਲਾਹ ਲਵੋ।
ਸਵਾਲ: ਮੇਰਾ work permit ਇੱਕੋ employer ਨਾਲ ਜੁੜਿਆ ਹੈ ਤੇ ਮੈਨੂੰ ਕੱਢ ਦਿੱਤਾ। ਪਹਿਲਾਂ ਕੀ ਕਰਾਂ?
ਜਵਾਬ: ਦੋਵੇਂ ਪਾਸੇ ਇਕੱਠੇ ਵੇਖੋ। ਤੁਹਾਡੇ ਇੱਥੇ ਰਹਿਣ ਦੇ ਹੱਕ ਉੱਤੇ ਸਿੱਧਾ ਅਸਰ ਪੈਂਦਾ ਹੈ, ਅਤੇ ਰੁਜ਼ਗਾਰ ਕਾਨੂੰਨ ਦੇ ਦਾਅਵੇ ਦੀ ਵੀ ਆਪਣੀ ਮਿਆਦ ਹੈ। ਕਿਹੜਾ ਕਦਮ ਪਹਿਲਾਂ ਚੁੱਕਣਾ ਹੈ, ਇਸ ਨਾਲ ਨਤੀਜਾ ਬਦਲ ਸਕਦਾ ਹੈ, ਇਸ ਲਈ ਛੇਤੀ ਸਲਾਹ ਲਵੋ।
ਸਵਾਲ: ਕੀ ਗੱਲਬਾਤ ਗੁਪਤ ਰਹਿੰਦੀ ਹੈ?
ਜਵਾਬ: ਜੀ ਹਾਂ। ਵਕੀਲ ਤੇ ਗਾਹਕ ਵਿਚਾਲੇ ਹੋਈ ਗੱਲ ਕਾਨੂੰਨੀ ਤੌਰ ਉੱਤੇ ਸੁਰੱਖਿਅਤ ਹੈ (solicitor-client privilege)। ਅਸੀਂ ਇਹ ਕਿਸੇ ਨੂੰ ਨਹੀਂ ਦੱਸਦੇ, ਤੁਹਾਡੇ ਪਰਿਵਾਰ ਨੂੰ ਵੀ ਨਹੀਂ, ਜਦੋਂ ਤੱਕ ਤੁਸੀਂ ਲਿਖ ਕੇ ਇਜਾਜ਼ਤ ਨਾ ਦੇਵੋ ਜਾਂ ਕਾਨੂੰਨ ਮਜਬੂਰ ਨਾ ਕਰੇ।
ਹਾਲ ਹੀ ਵਿੱਚ ਸਾਨੂੰ ਪਤਾ ਲੱਗਾ ਹੈ ਕਿ ਕੁਝ ਲੋਕ ਸਾਡੇ ਦਫ਼ਤਰ ਦਾ ਨਾਮ ਅਤੇ ਸਾਖ ਵਰਤ ਕੇ, ਆਪਣੇ ਆਪ ਨੂੰ Shim Law ਦਾ ਕਰਮਚਾਰੀ ਜਾਂ ਏਜੰਟ ਦੱਸ ਕੇ ਪੈਸੇ ਮੰਗ ਰਹੇ ਹਨ। ਸਾਡੀ ਅਧਿਕਾਰਤ ਵੈੱਬਸਾਈਟ ਉੱਤੇ ਤਸਵੀਰਾਂ ਸਮੇਤ ਦਰਜ ਵਕੀਲਾਂ ਅਤੇ immigration consultants ਤੋਂ ਇਲਾਵਾ, Shim Law ਦਾ ਦੁਨੀਆ ਵਿੱਚ ਕਿਤੇ ਵੀ ਕੋਈ ਹੋਰ ਨੁਮਾਇੰਦਾ ਜਾਂ ਸਾਂਝੀਦਾਰ ਏਜੰਸੀ ਨਹੀਂ ਹੈ।
ਜੇ ਕੋਈ ਤੁਹਾਨੂੰ ਇਹ ਕਹਿ ਕੇ ਪੈਸੇ ਮੰਗਦਾ ਹੈ ਕਿ ਉਹ Shim Law ਵੱਲੋਂ ਹੈ, ਤਾਂ ਪਹਿਲਾਂ 403-476-2011 ਉੱਤੇ ਫ਼ੋਨ ਕਰ ਕੇ ਪੁਸ਼ਟੀ ਕਰੋ।
Shim Law
ਪਤਾ: 634 – 6 Ave SW, Unit #810, Calgary, AB
ਫ਼ੋਨ: 403-476-2011
ਭਾਸ਼ਾਵਾਂ: ਪੰਜਾਬੀ, ਹਿੰਦੀ, English, ਕੋਰੀਅਨ, ਚੀਨੀ (Mandarin ਤੇ Cantonese), Tagalog, ਫ਼ਾਰਸੀ, ਫ੍ਰੈਂਚ
ਨੋਟਿਸ: ਇਸ ਪੰਨੇ ਉੱਤੇ ਦਿੱਤੀ ਜਾਣਕਾਰੀ ਸਿਰਫ਼ ਆਮ ਕਾਨੂੰਨੀ ਜਾਣਕਾਰੀ ਹੈ। ਇਹ ਤੁਹਾਡੇ ਆਪਣੇ ਮਾਮਲੇ ਬਾਰੇ ਕਾਨੂੰਨੀ ਸਲਾਹ ਨਹੀਂ ਹੈ ਅਤੇ ਨਾ ਹੀ ਇਸ ਨਾਲ ਵਕੀਲ ਤੇ ਗਾਹਕ ਦਾ ਰਿਸ਼ਤਾ ਬਣਦਾ ਹੈ। ਅਲਬਰਟਾ ਅਤੇ ਕੈਨੇਡਾ ਦੇ ਕਾਨੂੰਨ ਬਦਲਦੇ ਰਹਿੰਦੇ ਹਨ, ਇਸ ਲਈ ਆਪਣੀ ਹਾਲਤ ਬਾਰੇ ਕਿਸੇ ਵਕੀਲ ਨਾਲ ਸਲਾਹ ਜ਼ਰੂਰ ਕਰੋ।